ਰੇਲਵੇ ਸਟੇਸ਼ਨ ’ਤੇ ਸੂਟਕੇਸ ’ਚੋਂ ਮਿਲੀ 32 ਸਾਲਾ ਵਿਅਕਤੀ ਦੀ ਲਾਸ਼ | OneIndia Punjabi

2022-11-15 0

ਜਲੰਧਰ ਰੇਲਵੇ ਸਟੇਸ਼ਨ ’ਤੇ ਇਕ ਸੂਟਕੇਸ ’ਚੋਂ 32 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਵਿਅਕਤੀ ਦੇ ਹੱਥ ’ਚ ਪਾਈ ਹੋਈ ਅੰਗੂਠੀ ’ਤੇ ਸਮੀਮ ਨਾਂ ਲਿਖਿਆ ਹੋਇਆ ਹੈ। ਲਾਸ਼ ਕੋਲੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ ਹੈ। ਕਿਸੇ ਨੇ ਇਸ ਨੂੰ ਵੱਡੇ ਸੂਟਕੇਸ ਵਿਚ ਬੰਦ ਕਰ ਕੇ ਸੁੱਟ ਦਿੱਤਾ। ਵਿਅਕਤੀ ਦੀਆਂ ਅੱਖਾਂ ਅਤੇ ਹੱਥਾਂ ’ਤੇ ਕੱਟ ਦੇ ਨਿਸ਼ਾਨ ਹਨ। ਗਲਾ ਘੁੱਟ ਕੇ ਕਤਲ ਕੀਤੇ ਜਾਣ ਦਾ ਸ਼ੱਕ ਹੈ। ਜੀਆਰਪੀ ਦੇ ਏਸੀਪੀ ਓਮਪ੍ਰਕਾਸ਼ ਮੌਕੇ ’ਤੇ ਪਹੁੰਚੇ। ਉੱਥੇ ਹੀ ਸੀਸੀਟੀਵੀ ਜਾਂਚ ਵਿਚ ਸਾਹਮਣੇ ਆਇਆ ਕਿ ਸਵੇਰੇ 6.45 ਵਜੇ ਇਕ 40 ਸਾਲਾ ਵਿਅਕਤੀ ਉੱਥੇ ਆਇਆ ਅਤੇ ਸੂਟਕੇਸ ਰੱਖ ਕੇ ਚਲਾ ਗਿਆ। ਪੁਲਿਸ ਨੇ ਸੀਸੀਟੀਵੀ ਫੁਟੇਜ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।